¡Sorpréndeme!

Jaggu Bhagwanpuria ਦੇ ਗੁਰਗਿਆਂ ਤੇ ਪੁਲਿਸ ਵਿਚਾਲੇ ਗੋਲ਼ੀਬਾਰੀ, ਦੋ ਮੁਲਜ਼ਮ ਗ੍ਰਿਫ਼ਤਾਰ | OneIndia Punjabi

2022-08-18 1 Dailymotion

ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਨੇੜੇ ਪੁਲਿਸ ਵੱਲੋਂ 2 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਦਰਅਸਲ, ਦੋ ਬਾਈਕ ਸਵਾਰ ਪੁਲਿਸ ਦਾ ਨਾਕਾ ਤੋੜ ਕੇ ਭੱਜੇ ਤਾਂ ਪੁਲਿਸ ਨੂੰ ਕਿਸੇ ਗਲਤ ਅਨਸਰ ਹੋਣ ਦਾ ਸ਼ੱਕ ਹੋਇਆ ਤਾਂ ਪੁਲਿਸ ਨੇ ਉਸ ਬਾਈਕ ਦਾ ਪਿੱਛਾ ਕੀਤਾ। ਪਿੱਛਾ ਕਰਦੀ ਪੁਲਿਸ 'ਤੇ ਤਸਕਰਾਂ ਵੱਲੋਂ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਕਰੀਬ 11 ਕਿੱਲੋ ਮੀਟਰ ਪਿੱਛਾ ਕਰਨ ਤੋਂ ਬਾਅਦ ਅਖੀਰ ਪੁਲਿਸ ਨੇ ਇਹਨਾਂ ਬਦਮਾਸ਼ਾਂ ਨੂੰ ਘੇਰ ਲਿਆ। ਇਹਨਾਂ ਕੋਲੋਂ ਦੋ ਕਿੱਲੋ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਹਨ। ਪੁਲਿਸ ਮੁਤਾਬਿਕ ਇਹਨਾਂ ਤਸਕਰਾਂ ਦਾ ਸਬੰਧ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੈ। ਇਹਨਾਂ ਫੜੇ ਗਏ ਆਰੋਪੀਆਂ ਦੀ ਪਹਿਚਾਣ ਗੁਰਭੇਜ ਸਿੰਘ ਉਰਫ ਬਾਬਾ ਅਤੇ ਸ਼ਮਸ਼ੇਰ ਸਿੰਘ ਉਰਫ ਕਰਨ ਵਜੋਂ ਹੋਈ ਹੈ। #JagguBhagwanpuria #punjabpolice #gangwar